ਮੁੰਬਈ: ਤੇਲਗੂ ਅਦਾਕਾਰ ਨਾਨੀ ਦੀ ਫਿਲਮ ‘ਦਸਾਰਾ’ ਨੇ ਪਹਿਲੇ ਦੋ ਦਿਨਾਂ ਵਿੱਚ ਹੁਣ ਤੱਕ ਵਿਸ਼ਵ ਪੱਧਰ ‘ਤੇ 53 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸ੍ਰੀਕਾਂਤ ਓਡੇਲਾ ਦੀ ਨਿਰਦੇਸ਼ਨ ਹੇਠ ਬਣੀ ਇਹ ਪਹਿਲੀ ਫਿਲਮ ਤਿਲੰਗਾਨਾ ਦੇ ਜ਼ਿਲ੍ਹਾ ਪੇਡਾਪੱਲੀ ਸਥਿਤ ਸਿੰਗਾਰੇਨੀ ਕੋਲੇ ਦੀਆਂ ਖਾਣਾਂ ਨੇੜਲੇ ਇੱਕ ਪਿੰਡ ਦੀ ਕਹਾਣੀ ਹੈ। ‘ਦਸਾਰਾ’ ਵੀਰਵਾਰ ਨੂੰ ਤੇਲਗੂ, ਤਾਮਿਲ, ਮਲਿਆਲਮ ਤੇ ਹਿੰਦੀ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਗਈ ਸੀ। ਫਿਲਮ ਨੇ ਪਹਿਲੇ ਦਿਨ ਕੁੱਲ 38 ਕਰੋੜ ਤੇ ਦੂਜੇ ਦਿਨ 15 ਕਰੋੜ ਰੁਪਏ ਦੀ ਕਮਾਈ ਦਰਜ ਕਰਵਾਈ। ਫਿਲਮ ਵਿੱਚ ਕੀਰਤੀ ਸੁਰੇਸ਼, ਧੀਕਸ਼ਿਤ ਸ਼ੈੱਟੀ, ਸ਼ਾਈਨ ਟੌਮ ਚਾਕੋ, ਸਾਮੂਥੀਰਾਕਾਨੀ, ਸਾਈ ਕੁਮਾਰ ਤੇ ਪੂਰਨਾ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। -ਪੀਟੀਆਈ