ਹੈਦਰਾਬਾਦ: ਅਦਾਕਾਰ ਐੱਨਟੀਆਰ ਜੂਨੀਅਰ ਨੇ ਆਪਣੇ ਅਗਲੇ ਪ੍ਰਾਜੈਕਟ ‘ਐੱਨਟੀਆਰ 30’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਕੋਰਤਾਲਾ ਸ਼ਿਵਾ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ ਵਿੱਚ ਜਾਨ੍ਹਵੀ ਕਪੂਰ ਵੀ ਨਜ਼ਰ ਆਵੇਗੀ। ਇਸ ਸਬੰਧੀ ਅਦਾਕਾਰ ਨੇ ਟਵਿੱਟਰ ‘ਤੇ ਇੱਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ‘ਐੱਨਟੀਆਰ 30’ ਦੇ ਸੈੱਟ ‘ਤੇ ਨਿਰਦੇਸ਼ਕ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਐੱਨਟੀਆਰ ਜੂਨੀਅਰ ਦੇ ਬੋਲਾਂ ‘ਆ ਰਹਾ ਹੂੰ ਮੈਂ’ ਨਾਲ ਸ਼ੁਰੂ ਹੁੰਦੀ ਹੈ। ਉਸ ਨੇ ਟਵੀਟ ਕੀਤਾ, ”ਕੋਰਤਾਲਾ ਨਾਲ ਇੱਕ ਵਾਰ ਫਿਰ ਸੈੱਟ ‘ਤੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ।” ਇਸ ਐਕਸ਼ਨ ਡਰਾਮਾ ਫਿਲਮ ਲਈ ਫਿਲਮੀ ਦੁਨੀਆਂ ਦੇ ਵੱਡੇ ਤਕਨੀਸ਼ੀਅਨ ਇਕੱਠੇ ਹੋਣਗੇ। ਫਿਲਮ ਦਾ ਨਿਰਮਾਣ ਐੱਨਟੀਆਰ ਆਰਟਸ ਦੇ ਹਰੀ ਕ੍ਰਿਸ਼ਨਾ ਕੇ ਅਤੇ ਯੁਵਾਸੁਧਾ ਆਰਟਸ ਦੇ ਸੁਧਾਂਕਰ ਮਿੱਕੀਲੀਨੇਨੀ ਵੱਲੋਂ ਕੀਤਾ ਜਾ ਰਿਹਾ ਹੈ। ਫਿਲਮ 5 ਅਪਰੈਲ 2024 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। -ਆਈਏਐੱਨਐੱਸ