12.4 C
Alba Iulia
Friday, March 29, 2024

ਫਿਲਮ ‘ਡੰਕੀ’ ਦੀ ਸ਼ੂਟਿੰਗ ਲਈ ਕਸ਼ਮੀਰ ਪੁੱਜਿਆ ਸ਼ਾਹਰੁਖ਼ ਖਾਨ

Must Read


ਮੁੰਬਈ: ਫਿਲਮ ‘ਪਠਾਨ’ ਦੀ ਸਫਲਤਾ ਤੋਂ ਬਾਅਦ ਅਦਾਕਾਰ ਸ਼ਾਹਰੁਖ਼ ਖ਼ਾਨ ਆਪਣੀ ਅਗਲੀ ਫਿਲਮ ‘ਡੰਕੀ’ ਦੀ ਸ਼ੂਟਿੰਗ ਲਈ ਕਸ਼ਮੀਰ ਪਹੁੰਚ ਗਿਆ ਹੈ ਜਿਥੇ ਉਹ ਇਸ ਫਿਲਮ ਦੇ ਇਕ ਗੀਤ ਦੀ ਸ਼ੂਟਿੰਗ ਕਰੇਗਾ। ਕਸ਼ਮੀਰ ਪੁੱਜਣ ‘ਤੇ ਸ਼ਾਹਰੁਖ਼ ਦੀਆਂ ਕਈ ਵੀਡੀਓਜ਼ ਵੀ ਵਾਇਰਲ ਹੋਈਆਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਕਸ਼ਮੀਰ ਦੇ ਇੱਕ ਵੱਡੇ ਹੋਟਲ ਵਿੱਚ ਅਦਾਕਾਰ ਦਾ ਭਰਵਾਂ ਸਵਾਗਤ ਹੁੰਦਾ ਦਿਖਾਈ ਦੇ ਰਿਹਾ ਹੈ। ਸ਼ਾਹਰੁਖ਼ ਨੇ ਕਾਲੇ ਰੰਗ ਦੇ ਕੱਪੜਿਆਂ ਨਾਲ ਸਫ਼ੇਦ ਰੰਗ ਦਾ ਸ਼ਾਲ ਗਲੇ ਦੁਆਲੇ ਲਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਸ਼ਾਹਰੁਖ਼ ਖਾਨ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਦੀ ਫਿਲਮ ‘ਡੰਕੀ’ ਦੀ ਸ਼ੂਟਿੰਗ ਲਈ ਕਸ਼ਮੀਰ ਪੁੱਜਿਆ ਹੈ। ਇਸ ਫਿਲਮ ਦੀ ਰਿਲੀਜ਼ ਮਿਤੀ ਹਾਲੇ ਅਧਿਕਾਰਿਤ ਰੂਪ ਨਾਲ ਤੈਅ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਸ਼ਾਹਰੁਖ਼ ਖਾਨ ਅਦਾਕਾਰ-ਨਿਰਦੇਸ਼ਕ ਐਟਲੀ ਦੀ ਐਕਸ਼ਨ ਥ੍ਰਿਲਰ ਫਿਲਮ ‘ਜਵਾਨ’ ਵਿੱਚ ਵੀ ਕੰਮ ਕਰ ਰਿਹਾ ਹੈ, ਜਿਸ ਵਿੱਚ ਉਸ ਨਾਲ ਦੱਖਣ ਦੇ ਅਦਾਕਾਰ ਨਯਨਤਾਰਾ ਤੇ ਵਿਜੈ ਸੇਤੂਪਤੀ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਫਿਲਮ ‘ਜਵਾਨ’ 2 ਜੂਨ ਨੂੰ ਰਿਲੀਜ਼ ਹੋਵੇਗੀ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -