ਮੁੰਬਈ: ਅਦਾਕਾਰ ਅੰਗਦ ਬੇਦੀ ਅਤੇ ਅਦਾਕਾਰਾ ਨੇਹਾ ਧੂਪੀਆ ਦੇ ਵਿਆਹ ਦੀ ਅੱਜ ਪੰਜਵੀਂ ਵਰ੍ਹੇ ਗੰਢ ਹੈ। ਵਿਆਹ ਨੂੰ ਪੰਜ ਸਾਲ ਪੂਰੇ ਹੋਣ ‘ਤੇ ਅੰਗਦ ਬੇਦੀ ਨੇ ਇਕ ਮਜ਼ਾਕੀਆ ਪੋਸਟ ਵਿੱਚ ਅਦਾਕਾਰਾ ਨੇਹਾ ਧੂਪੀਆ ਤੋਂ ਪਦਮਸ੍ਰੀ ਪੁਰਸਕਾਰ ਮੰਗਿਆ ਹੈ। ਅਦਾਕਾਰ ਨੇ ਸੋਸ਼ਲ ਮੀਡੀਆ ‘ਤੇ ਆਪਣੀ ਪਤਨੀ ਨੂੰ ਵਿਆਹ ਦੀ ਪੰਜਵੀਂ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ ਹਨ। ਅੰਗਦ ਨੇ ਨੇਹਾ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ, ”ਪੰਜ ਸਾਲ ਕੱਟ ਲਏ ਨੇਹਾ ਧੂਪੀਆ ਨਾਲ, ਕਿੱਥੇ ਹੈ ਮੇਰਾ ਪਦਮਸ਼੍ਰੀ। ਮਿਹਰ ਤੇ ਗੁਰਇਕ ਲਈ ਤੇਰਾ ਧੰਨਵਾਦ। ਵਾਹਿਗੁਰੂ ਸ਼ਾਂਤੀ ਬਣਾਈ ਰੱਖਣ। ਮੇਰਾ ਮਤਲਬ ਸ਼ਕਤੀ ਦੇਣ।” ਜਾਣਕਾਰੀ ਅਨੁਸਾਰ ਦਿੱਲੀ ਵਿੱਚ 10 ਮਈ 2018 ਨੂੰ ਦੋਵਾਂ ਦਾ ਵਿਆਹ ਹੋਇਆ ਸੀ। ਇਸ ਜੋੜੇ ਕੋਲ ਦੋ ਬੱਚੇ ਮਿਹਰ ਤੇ ਗੁਰਇੱਕ ਹਨ। ਜ਼ਿਕਰਯੋਗ ਹੈ ਕਿ ਅਦਾਕਾਰ ਅੰਗਦ ਬੇਦੀ ਆਖ਼ਰੀ ਬਾਰ ”ਫ਼ਿਲਮ ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ” ਵਿੱਚ ਨਜ਼ਰ ਆਇਆ ਸੀ। ਹੁਣ ਉਹ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ”ਟਾਈਗਰ-3” ਵਿੱਚ ਭੂਮਿਕਾ ਨਿਭਾਅ ਸਕਦਾ ਹੈ। ਜਦਕਿ ਨੇਹਾ ਆਖ਼ਰੀ ਬਾਰ ”ਏ ਥਰਸਡੇਅ” ਵਿੱਚ ਯਾਮੀ ਗੌਤਮ ਨਾਲ ਨਜ਼ਰ ਆਈ ਸੀ। -ਆਈਏਐੱਨਐੱਸ