ਮੁੰਬਈ: ਸੁਪਰਸਟਾਰ ਅਜੈ ਦੇਵਗਨ ਅਤੇ ‘3 ਇਡੀਅਟਸ’ ਸਟਾਰ ਆਰ. ਮਾਧਵਨ ਹੌਰਰ-ਥ੍ਰਿਲਰ ਫਿਲਮ ‘ਚ ਨਜ਼ਰ ਆਉਣਗੇ। ਇਸ ਫਿਲਮ ਦਾ ਨਾਂ ਹਾਲੇ ਤੈਅ ਨਹੀਂ ਹੋਇਆ ਪਰ ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਜੂਨ ਵਿਚ ਸ਼ੁਰੂ ਹੋਵੇਗੀ। ਇਹ ਦੋਵੇਂ ਅਦਾਕਾਰ ਪਹਿਲੀ ਵਾਰ ਇਕੱਠਿਆਂ ਸਕਰੀਨ ਸਾਂਝੀ ਕਰਨਗੇ ਜਿਸ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਉਤਸ਼ਾਹ ਵਧ ਗਿਆ ਹੈ। ਇਸ ਸਬੰਧੀ ਦੋਵਾਂ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆਂ ‘ਤੇ ਹਾਂ-ਪੱਖੀ ਟਿੱਪਣੀਆਂ ਕੀਤੀਆਂ ਹਨ। ਇਸ ਫਿਲਮ ਦਾ ਨਿਰਦੇਸ਼ਨ ਵਿਕਾਸ ਬਹਿਲ ਕਰਨਗੇ ਜਿਨ੍ਹਾਂ ਨੇ ਕੌਮੀ ਐਵਾਰਡ ਜੇਤੂ ਫਿਲਮ ‘ਕੁਈਨ’ ਦਾ ਨਿਰਦੇਸ਼ਨ ਕੀਤਾ ਹੈ। ਇਹ ਫਿਲਮ ਫਿਲਹਾਲ ਮੁੱਢਲੇ ਪੜਾਅ ‘ਤੇ ਹੈ ਜਿਸ ਦੀ ਸ਼ੂਟਿੰਗ ਮੁੰਬਈ, ਮਸੂਰੀ ਅਤੇ ਲੰਡਨ ਵਿੱਚ ਕੀਤੀ ਜਾਵੇਗੀ। ਅਜੈ ਦੇਵਗਨ ਇਸ ਫਿਲਮ ਵਿਚ ਅਦਾਕਾਰੀ ਕਰਨ ਤੋਂ ਇਲਾਵਾ ਫਿਲਮ ਦਾ ਨਿਰਮਾਣ ਵੀ ਕਰ ਰਹੇ ਹਨ ਤੇ ਇਹ ਫਿਲਮ ਅਜੈ ਦੇਵਗਨ ਫਿਲਮਜ਼ ਤੇ ਪੈਨੋਰਮਾ ਸਟੂਡੀਓਜ਼ ਦੇ ਬੈਨਰ ਹੇਠ ਤਿਆਰ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਅਜੈ ਦੇਵਗਨ ਦੀ ਫਿਲਮ ‘ਭੋਲਾ’ ਵਿਚ ਕੰਮ ਕੀਤਾ ਸੀ ਜਿਸ ਨੇ 112 ਕਰੋੜ ਦੀ ਕਮਾਈ ਕੀਤੀ ਸੀ। ਇਸ ਤੋਂ ਪਹਿਲਾਂ ਅਜੈ ਦੀ ਫਿਲਮ ‘ਦ੍ਰਿਸ਼ਯਮ 2’ ਨੇ ਦੁਨੀਆ ਭਰ ਵਿੱਚ 345 ਕਰੋੜ ਰੁਪਏ ਜੁਟਾਏ ਸਨ। -ਆਈਏਐਨਐਸ