ਨਵੀਂ ਦਿੱਲੀ: ਸਾਲ 1964 ਵਿੱਚ ਆਈ ਬੌਲੀਵੁੱਡ ਦੀ ਬਲਾਕਬਸਟਰ ਫਿਲਮ ‘ਸੰਗਮ’ ਦੇ ਕੌਮਾਂਤਰੀ ਡਿਸਟ੍ਰੀਬਿਊਸ਼ਨ ਅਧਿਕਾਰ ਖਰੀਦ ਕੇ ਬਰਤਾਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚ ਸ਼ੁਮਾਰ ਹੋਏ ਸ੍ਰੀਚੰਦ ਪਰਮਾਨੰਦ ਹਿੰਦੂਜਾ ਦਾ ਅੱਜ ਲੰਡਨ ਵਿੱਚ ਦੇਹਾਂਤ ਹੋ ਗਿਆ। ਉਹ 87 ਸਾਲ ਦੇ ਸਨ। ਪਰਿਵਾਰ ਦੇ ਤਰਜਮਾਨ ਮੁਤਾਬਕ ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ। ਐੱਸ.ਪੀ. ਹਿੰਦੂਜਾ ਬੋਫੋਰਜ਼ ਘੁਟਾਲੇ ਕਰਕੇ ਸੁਰਖੀਆਂ ਵਿਚ ਆੲੇ ਸਨ। ਉਨ੍ਹਾਂ ਉੱਤੇ 64 ਕਰੋੜ ਰੁਪਏ ਦਾ ਕਮਿਸ਼ਨ ਲੈਣ ਦਾ ਦੋਸ਼ ਲੱਗਾ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਦੋ ਧੀਆਂ ਹਨ।