12.4 C
Alba Iulia
Saturday, June 3, 2023

ਮੁੰਬਈ: ਹਿੰਦੀ ਫਿਲਮ ਤੇ ਟੀਵੀ ਕਲਾਕਾਰ ਨਿਤੇਸ਼ ਪਾਂਡੇ ਦੀ 52 ਸਾਲ ’ਚ ਦਿਲ ਦੇ ਦੌਰੇ ਕਾਰਨ ਮੌਤ

Must Read


ਮੁੰਬਈ, 24 ਮਈ

ਟੈਲੀਵਿਜ਼ਨ ਸ਼ੋਅ ‘ਅਨੁਪਮਾ’ ‘ਚ ਧੀਰਜ ਕੁਮਾਰ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਨਿਤੇਸ਼ ਪਾਂਡੇ ਦਾ 52 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਮੰਗਲਵਾਰ ਦੇਰ ਰਾਤ ਨਾਸਿਕ ਦੇ ਨੇੜੇ ਇਗਤਪੁਰੀ ਵਿੱਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਨਿਤੇਸ਼ ਨੇ 1990 ਵਿੱਚ ਥੀਏਟਰ ਨਾਲ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ। 1995 ਵਿੱਚ ਉਨ੍ਹਾਂ ਨੇ ‘ਤੇਜਸ’ ਵਿੱਚ ਜਾਸੂਸ ਦੀ ਭੂਮਿਕਾ ਨਿਭਾਈ। ਮੰਜ਼ਿਲੇ ਅਪਨੀ ਅਪਨੀ, ‘ਅਸਤਿਤਵ…ਏਕ ਪ੍ਰੇਮ ਕਹਾਣੀ’, ‘ਸਾਇਆ’ ਅਤੇ ‘ਦੁਰਗੇਸ਼ ਨੰਦਿਨੀ’ ਵਰਗੇ ਸੀਰੀਅਲਾਂ ਵਿੱਚ ਕੰਮ ਕੀਤਾ। ਟੈਲੀਵਿਜ਼ਨ ਤੋਂ ਇਲਾਵਾ ਉਨ੍ਹਾਂ ਨੇ ਫਿਲਮਾਂ ‘ਚ ਵੀ ਕੰਮ ਕੀਤਾ। ਨੈਸ਼ਨਲ ਅਵਾਰਡ ਜੇਤੂ ਫਿਲਮ ‘ਖੋਸਲਾ ਕਾ ਘੋਸਲਾ’ ਵਿਚ ਉਸ ਦੇ ਕੰਮ ਨੂੰ ਵਿਆਪਕ ਪ੍ਰਸ਼ੰਸਾ ਮਿਲੀ। ਉਨ੍ਹਾਂ ਨੇ ਓਮ ਸ਼ਾਂਤੀ ਓਮ ਅਤੇ ‘ਬਧਾਈ ਦੋ’ ਵਿੱਚ ਵੀ ਕੰਮ ਕੀਤਾ। ਉਹ ਉੱਤਰਾਖੰਡ ਦੇ ਅਲਮੋੜਾ ਦੇ ਸਨ ਤੇ ਉਨ੍ਹਾਂ ਦੇ ਪਰਿਵਾਰ ‘ਚ ਅਭਿਨੇਤਰੀ-ਪਤਨੀ ਅਰਪਿਤਾ ਪਾਂਡੇ ਹਨ। ਦੋਵਾਂ ਦੀ ਮੁਲਾਕਾਤ ਟੀਵੀ ਸ਼ੋਅ ‘ਜਸਤਾਜੂ’ ‘ਤੇ ਹੋਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ 2003 ‘ਚ ਵਿਆਹ ਕਰ ਲਿਆ ਸੀ। ਨਿਤੇਸ਼ ਦਾ ਵਿਆਹ ਇਸ ਤੋਂ ਪਹਿਲਾਂ ਅਦਾਕਾਰਾ ਅਸ਼ਵਨੀ ਕਾਲਸੇਕਰ ਨਾਲ ਹੋਇਆ ਸੀ।News Source link

- Advertisement -
- Advertisement -
Latest News

ਪੰਜਾਬ ਸਰਕਾਰ ਨੇ ਜੇਲ੍ਹ ’ਚ ਬੰਦ ‘ਆਪ’ ਨੇਤਾ ਨੂੰ ਆਨੰਦਪੁਰ ਸਾਹਿਬ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ

ਜਗਮੋਹਨ ਸਿੰਘ ਰੂਪਨਗਰ, 1 ਜੂਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਰਤਪੁਰ ਸਾਹਿਬ...
- Advertisement -

More Articles Like This

- Advertisement -