12.4 C
Alba Iulia
Friday, May 3, 2024

‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਨਜ਼ਰ ਆਉਣਗੇ ਸ਼ਿਖਰ ਧਵਨ ਤੇ ਪ੍ਰਿਥਵੀ ਸ਼ਾਅ

Must Read


ਮੁੰਬਈ: ਕ੍ਰਿਕਟਰ ਸ਼ਿਖਰ ਧਵਨ ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਬੰਸਰੀ ਵਜਾਉਂਦਾ ਨਜ਼ਰ ਆਵੇਗਾ, ਜੋ ਉਸਦਾ ਅਜਿਹਾ ਗੁਣ ਹੈ ਜਿਸ ਬਾਰੇ ਬਹੁਤ ਘੱਟ ਲੋਕ ਹੀ ਜਾਣਦੇ ਹਨ। ਉਹ ਸ਼ੋਅ ਵਿੱਚ ਆਪਣੇ ਸਾਥੀ ਕ੍ਰਿਕਟਰ ਪ੍ਰਿਥਵੀ ਸ਼ਾਅ ਨਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਵੇਗਾ।

ਧਵਨ ਜਿੱਥੇ ਬੰਸਰੀ ‘ਤੇ ਮਰਹੂਮ ਗਾਇਕ ਜਗਜੀਤ ਸਿੰਘ ਦੀ ਗ਼ਜ਼ਲ ‘ਹੋਠੋਂ ਸੇ ਛੂਹ ਲੋ ਤੁਮ’ ਦੀ ਧੁਨ ਵਜਾਉਂਦਾ ਨਜ਼ਰ ਆਵੇਗਾ, ਉੱਥੇ ਹੀ ਪ੍ਰਿਥਵੀ ‘ਅਪਨਾ ਟਾਈਮ ਆਏਗਾ’ ਉੱਤੇ ਰੈਪ ਕਰਦਾ ਦਿਖਾਈ ਦੇਵੇਗਾ। ਮੇਜ਼ਬਾਨ ਕਪਿਲ ਸ਼ਰਮਾ ਨੇ ਕਿਹਾ, ”ਸਹੀ ਕਿਹਾ ਜਾਂਦਾ ਹੈ ਕਿ ਸਾਡੇ ਦੇਸ਼ ਵਿੱਚ ਹੁਨਰ ਦੀ ਭਰਮਾਰ ਹੈ। ਸ਼ਿਖਰ ਅਤੇ ਪ੍ਰਿਥਵੀ ਬੇਮਿਸਾਲ ਕ੍ਰਿਕਟਰ ਹਨ ਪਰ ਉਨ੍ਹਾਂ ਅੰਦਰ ਕਲਾ ਵੀ ਲੁਕੀ ਹੋਈ ਹੈ ਜਿਸ ਬਾਰੇ ਘੱਟ ਹੀ ਲੋਕ ਜਾਣਦੇ ਹਨ।” ਜ਼ਿਕਰਯੋਗ ਹੈ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ‘ਤੇ ਪ੍ਰਸਾਰਿਤ ਹੁੰਦਾ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -