ਮੁੰਬਈ, 17 ਫਰਵਰੀ
80 ਅਤੇ 90 ਦੇ ਦਹਾਕੇ ਵਿਚ ਆਪਣੀਆਂ ਸੰਗੀਤਕ ਧੁਨਾਂ ਨਾਲ ਹਿੰਦੀ ਸਿਨੇ ਪ੍ਰੇਮੀਆਂ ਨੂੰ ਮੋਹ ਲੈਣ ਵਾਲੇ ਗਾਇਕ-ਸੰਗੀਤਕਾਰ ਬੱਪੀ ਲਹਿਰੀ ਦਾ ਅੱਜ ਇਥੇ ਵਿਲੇ ਪਾਰਲੇ ਦੇ ਪਵਨ ਹੰਸ ਸ਼ਮਸ਼ਾਨਘਾਟ ਵਿਚ ਪਰਿਵਾਰ, ਦੋਸਤਾਂ ਅਤੇ ਸਿਨੇਮਾ ਦੇ ਉਨ੍ਹਾਂ ਦੇ ਸਹਿਯੋਗੀਆਂ ਦੀ ਮੌਜੂਦਗੀ ਵਿਚ ਸਸਕਾਰ ਕੀਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤ ਬੱਪਾ ਨੇ ਦਿਖਾਈ।