12.4 C
Alba Iulia
Saturday, May 4, 2024

‘ਜੁਗ ਜੁਗ ਜੀਓ’ ਨੇ ਪਹਿਲੇ ਦਿਨ 9.28 ਕਰੋੜ ਦੀ ਕਮਾਈ ਕੀਤੀ

Must Read


ਮੁੰਬਈ: ਅਦਾਕਾਰ ਵਰੁਨ ਧਵਨ, ਕਿਆਰਾ ਅਡਵਾਨੀ, ਅਨਿਲ ਕਪੂਰ ਤੇ ਨੀਤੂ ਕਪੂਰ ਦੀ ਫਿਲਮ ‘ਜੁਗ ਜੁਗ ਜੀਓ’ ਨੇ ਪਹਿਲੇ ਦਿਨ 9.28 ਕਰੋੜ ਦੀ ਕਮਾਈ ਕੀਤੀ ਹੈ। ਵਪਾਰ ਵਿਸ਼ਲੇਸ਼ਕ ਤਾਰਨ ਆਦਰਸ਼ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਫਿਲਮ ਬਾਰੇ ਗੱਲ ਕਰਦਿਆਂ ਲਿਖਿਆ ਹੈ, ”ਜੁਗ ਜੁਗ ਜੀਓ’ ਨੇ ਉਮੀਦ ਮੁਤਾਬਕ ਕਮਾਈ ਕੀਤੀ, ਢਿੱਲੀ ਸਵੇਰ ਤੋਂ ਬਾਅਦ ਦੁਪਹਿਰ ਤੱਕ ਦਰਸ਼ਕਾਂ ਦੀ ਗਿਣਤੀ ਵਧੀ ਤੇ ਸ਼ਾਮ ਤੱਕ ਰੌਣਕ ਬਣ ਗਈ। ਦਿੱਲੀ ਤੇ ਐੱਨਸੀਆਰ ਵਿੱਚ ਬਹੁਤ ਚੰਗੀ ਕਮਾਈ…ਦੂਜੇ ਤੇ ਤੀਜੇ ਦਿਨ ਕਮਾਈ ‘ਚ ਵਾਧਾ ਹੋਣ ਦੀ ਪੂਰੀ ਆਸ।’ ‘ਜੁਗ ਜੁਗ ਜੀਓ’ ਰਾਹੀਂ ਅਦਾਕਾਰਾ ਨੀਤੂ ਕਪੂਰ ਨੇ ਨੌਂ ਸਾਲ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕੀਤੀ ਹੈ। ਇਸ ਤੋਂ ਪਹਿਲਾਂ ਉਹ ਆਪਣੇ ਪੁੱਤਰ ਰਣਬੀਰ ਕਪੂਰ ਤੇ ਮਰਹੂਮ ਪਤੀ ਰਿਸ਼ੀ ਕਪੂਰ ਨਾਲ ‘ਬੇਸ਼ਰਮ’ ਵਿੱਚ ਨਜ਼ਰ ਆਈ ਸੀ। ਰਾਜ ਮਹਿਤਾ ਵੱਲੋਂ ਨਿਰਦੇਸ਼ਿਤ ਫਿਲਮ ‘ਜੁਗ ਜੁਗ ਜੀਓ’ ਇੱਕ ਪਰਿਵਾਰਕ ਕਾਮੇਡੀ ਡਰਾਮਾ ਹੈ, ਜਿਸ ਦੀ ਕਹਾਣੀ ਵਿਆਹ, ਤਲਾਕ ਤੇ ਗੁੰਝਲਦਾਰ ਰਿਸ਼ਤਿਆਂ ਦੇ ਤਾਣੇ-ਬਾਣੇ ‘ਤੇ ਆਧਾਰਿਤ ਹੈ। ਫਿਲਮ 24 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -