ਮੁੰਬਈ: ਬੌਲੀਵੁੱਡ ਅਦਾਕਾਰਾ ਰਿਚਾ ਚੱਢਾ ਨੇ ਆਪਣੀ ਅਗਲੀ ਫ਼ਿਲਮ ਲਈ ਤਿਆਰੀ ਖਿੱਚ ਲਈ ਹੈ ਜਿਸ ਲਈ ਉਹ ਕਥਕ ਦੀ ਸਿਖਲਾਈ ਲੈ ਰਹੀ ਹੈ। ਅਦਾਕਾਰਾ ਪਹਿਲਾਂ ਹੀ ਇੱਕ ਵਿਸ਼ੇਸ਼ ਪੜਾਅ ਤੱਕ ਨ੍ਰਿਤ ਦੀ ਸਿਖਲਾਈ ਲੈ ਚੁੱਕੀ ਹੈ ਅਤੇ ਉਹ ਹੁਣ ਇਸ ਤੋਂ ਅੱਗੇ ਸਿੱਖਣਾ ਚਾਹੁੰਦੀ ਹੈ। ਰਿਚਾ ਚੱਢਾ ਨੂੰ ਹਾਲ ਹੀ’ਚ ਸੰਜੈ ਲੀਲਾ ਭੰਸਾਲੀ ਦੇ ਦਫ਼ਤਰ ਦੇ ਬਾਹਰ ਕਈ ਵਾਰ ਦੇਖਿਆ ਗਿਆ ਹੈ। ਨਿਰਦੇਸ਼ਕ ਭੰਸਾਲੀ ਇਨ੍ਹੀਂ ਦਿਨੀਂ ‘ਹੀਰਾਮੰਡੀ’ ਰਾਹੀਂ ਆਪਣੀ ਡਿਜੀਟਲ ਪਲੈਟਫਾਰਮ ‘ਤੇ ਸ਼ੁਰੂਆਤ ਕਰਨ ਲਈ ਤਿਆਰ ਹੈ। ਇਸ ਲਈ ਸੰਭਵ ਹੈ ਕਿ ਰਿਚਾ ਚੱਢਾ ‘ਹੀਰਾਮੰਡੀ’ ਵਿੱਚ ਭੂਮਿਕਾ ਨਿਭਾਉਣ ਲਈ ਕਥਕ ਸਿੱਖ ਰਹੀ ਹੋਵੇ। ਇੱਕ ਨੇੜਲੇ ਸੂਤਰ ਨੇ ਆਖਿਆ ਕਿ ‘ਹੀਰਾਮੰਡੀ’ ਸੰਜੈ ਲੀਲਾ ਭੰਸਾਲੀ ਲਈ ਸਭ ਤੋਂ ਅਹਿਮ ਪ੍ਰਾਜੈਕਟਾਂ ਵਿੱਚੋਂ ਇੱਕ ਹੈ। ਰਿਚਾ ਚੱਢਾ ਪਹਿਲਾਂ ਹੀ ਇਸ ਸ਼ੋਅ ਲਈ ਲੁੱਕ ਟੈਸਟ ਦੇ ਚੁੱਕੀ ਹੈ ਅਤੇ ਉਹ ਇੱਕ ਅਹਿਮ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸਬੰਧ ਵਿੱਚ ਉਹ ਹੁਣ ਕਥਕ ਸਿੱਖ ਰਹੀ ਹੈ। ਸੀਰੀਜ਼ ਦੀ ਸ਼ੂਟਿੰਗ ਅਗਲੇ ਮਹੀਨੇ ਮੁੰਬਈ ਵਿੱਚ ਸ਼ੁਰੂ ਹੋਣੀ ਹੈ ਜਿਸ ਤੋਂ ਪਹਿਲਾਂ ਹੀ ਸਿਖਲਾਈ ਸ਼ੁਰੂ ਹੋ ਚੁੱਕੀ ਹੈ। ਰਿਚਾ ਚੱਢਾ ਦੋ ਹਫ਼ਤਿਆਂ ਤੋਂ ਸਿਖਲਾਈ ਲੈ ਰਹੀ ਹੈ ਜਿਹੜੀ ਕੁਝ ਦਿਨ ਹੋਰ ਜਾਰੀ ਰਹੇਗੀ। -ਆਈਏਐੱਨਐੇੱਸ