12.4 C
Alba Iulia
Saturday, May 11, 2024

ਰਣਵੀਰ ਸਿੰਘ ਦੀਆਂ ਵਿਵਾਦਤ ਤਸਵੀਰਾਂ ਕਲਾਤਮਿਕ ਆਜ਼ਾਦੀ: ਜਾਹਨਵੀ ਕਪੂਰ

Must Read


ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਜਾਹਨਵੀ ਕਪੂਰ ਦਾ ਕਹਿਣਾ ਹੈ ਕਿ ਇਕ ਕਲਾਕਾਰ ਵਜੋਂ ਰਣਵੀਰ ਸਿੰਘ ਨੂੰ ਖ਼ੁਦ ਨੂੰ ਜ਼ਾਹਿਰ ਕਰਨ ਦੀ ਕਲਾਤਮਿਕ ਆਜ਼ਾਦੀ ਹੈ ਤੇ ਉਸ ਨੂੰ ਇਸ ਲਈ ‘ਸਜ਼ਾ’ ਨਹੀਂ ਦੇਣੀ ਚਾਹੀਦੀ। ਕਾਬਿਲੇਗੌਰ ਹੈ ਕਿ ਇਕ ਕੌਮਾਂਤਰੀ ਮੈਗਜ਼ੀਨ ਵਿੱਚ ਅਦਾਕਾਰ ਦੀਆਂ ਨਿਰਵਸਤਰ ਤਸਵੀਰਾਂ ਛਪਣ ਕਰਕੇ ਉਹ ਵਿਵਾਦਾਂ ਦੇ ਘੇਰੇ ਵਿੱਚ ਹੈ। ਐੱਨਜੀਓ ਦੀ ਸ਼ਿਕਾਇਤ ‘ਤੇ ਫਿਲਮ ‘ਗਲੀ ਬੁਆਇ’ ਦੇ ਅਦਾਕਾਰ ਖ਼ਿਲਾਫ਼ ਮੁੰਬਈ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ। ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਣਵੀਰ ਦੀਆਂ ਇਨ੍ਹਾਂ ਤਸਵੀਰਾਂ ਨਾਲ ‘ਮਹਿਲਾਵਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ ਤੇ ਇਨ੍ਹਾਂ ਜ਼ਰੀਏ ਉਨ੍ਹਾਂ ਦੀ ਲਾਜ-ਸ਼ਰਮ ਦਾ ਅਪਮਾਨ ਕੀਤਾ ਗਿਆ ਹੈ। ਕਪੂਰ ਨੇ ਸਮਾਗਮ ਤੋਂ ਇਕਪਾਸੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਮੇਰਾ ਮੰਨਣਾ ਹੈ ਕਿ ਇਹ ਸਾਡੀ ਆਜ਼ਾਦੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਵੀ ਕਲਾਤਮਿਕ ਆਜ਼ਾਦੀ ਲਈ ਸਜ਼ਾ ਦੇਣੀ ਚਾਹੀਦੀ ਹੈ।” ਜਾਹਨਵੀ ਤੋਂ ਪਹਿਲਾਂ ਆਲੀਆ ਭੱਟ, ਅਰਜੁਨ ਕਪੂਰ, ਵਿਦਿਆ ਬਾਲਨ, ਪੂਜਾ ਬੇਦੀ ਤੇ ਸਵਰਾ ਭਾਸਕਰ ਵੀ ਉਪਰੋਕਤ ਵਿਵਾਦਤ ਤਸਵੀਰਾਂ ਲਈ ਰਣਵੀਰ ਦੀ ਹਮਾਇਤ ਕਰ ਚੁੱਕੇ ਹਨ। ਕਪੂਰ ਦੀ ਨਵੀਂ ਫ਼ਿਲਮ ‘ਗੁੱਡ ਲੱਕ ਜੈਰੀ’ ਸ਼ੁੱਕਰਵਾਰ ਨੂੰ ਡਿਜ਼ਨੀ ਪਲੱਸ ਹੌਟਸਟਾਰ ‘ਤੇ ਰਿਲੀਜ਼ ਹੋਈ ਹੈ। ਅਦਾਕਾਰ ਨੇ ਕਿਹਾ ਕਿ ਉਹ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਮਿਲੇ ਹੁੰਗਾਰੇ ਤੋਂ ਖੁਸ਼ ਹੈ ਤੇ ਆਸ ਕਰਦੀ ਹੈ ਕਿ ਹੋਰ ਲੋਕਾਂ ਨੂੰ ਵੀ ਇਹ ਫਿਲਮ ਪਸੰਦ ਆਏਗੀ। ਸਿਧਾਰਥ ਸੈਨਗੁਪਤਾ ਵੱਲੋਂ ਨਿਰਦੇਸ਼ਿਤ ‘ਗੁੱਡ ਲੱਕ ਜੈਰੀ’ 2018 ਦੀ ਤਾਮਿਲ ਫ਼ਿਲਮ ‘ਕੋਲਾਮਾਵੂ ਕੋਕਿਲਾ’ ਦਾ ਰੀਮੇਕ ਹੈ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -