ਮੁੰਬਈ: ਬੌਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਅਤੇ ਉਸ ਦੇ ਅਦਾਕਾਰ ਪਤੀ ਕਰਨ ਸਿੰਘ ਗਰੋਵਰ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। 43 ਸਾਲਾ ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਆਪਣੇ ਗਰਭਵਤੀ ਹੋਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਕ ਤਸਵੀਰ ‘ਚ ਬਿਪਾਸ਼ਾ ਚਿੱਟੇ ਰੰਗ ਦੀ ਕਮੀਜ਼ ‘ਚ ਨਜ਼ਰ ਆ ਰਹੀ ਹੈ ਜਦਕਿ ਉਸ ਦਾ ਪਤੀ ਕਰਨ ਉਸ ਨਾਲ ਪਿਆਰ ਦਾ ਇਜ਼ਹਾਰ ਕਰਦਾ ਨਜ਼ਰ ਆ ਰਿਹਾ ਹੈ। ਉਸ ਨੇ ਤਸਵੀਰਾਂ ਦੀ ਕੈਪਸ਼ਨ ਲਿਖਦਿਆਂ ਆਖਿਆ ਕਿ ਇੱਕ ਨਵਾਂ ਸਮਾਂ, ਇੱਕ ਨਵਾਂ ਪੜਾਅ, ਇੱਕ ਨਵੀਂ ਰੋਸ਼ਨੀ ਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਨੰਨ੍ਹਾ ਮਹਿਮਾਨ ਆ ਕੇ ਰੁਸ਼ਨਾਵੇਗਾ।
ਉਸ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਿਆਰ, ਪ੍ਰਾਰਥਨਾਵਾਂ ਅਤੇ ਸ਼ੁਭਕਾਮਨਾਵਾਂ ਹਮੇਸ਼ਾ ਬਣੀਆਂ ਰਹਿਣਗੀਆਂ। ਦੱਸਣਾ ਬਣਦਾ ਹੈ ਕਿ ਬਿਪਾਸ਼ਾ ਦੀ ਕਰਨ ਨਾਲ ਮੁਲਾਕਾਤ ਸਾਲ 2015 ‘ਚ ‘ਅਲੋਨ” ਦੇ ਸੈੱਟ ‘ਤੇ ਹੋਈ ਸੀ ਅਤੇ ਦੋਹਾਂ ਨੇ ਸਾਲ 2016 ਵਿਚ ਵਿਆਹ ਕਰਵਾਇਆ ਸੀ। ਬਿਪਾਸ਼ਾ ਦੀ ਇਸ ਤੋਂ ਪਹਿਲਾਂ ਅਦਾਕਾਰ ਜੌਹਨ ਅਬਰਾਹਮ ਨਾਲ ਦੋਸਤੀ ਸੀ। -ਆਈਏਐੱਨਐੱਸ