12.4 C
Alba Iulia
Tuesday, April 30, 2024

ਸਲਮਾਨ ਨੇ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੀ ਵੀਡੀਓ ਸਾਂਝੀ ਕੀਤੀ

Must Read


ਮੁੰਬਈ: ਅਦਾਕਾਰ ਸਲਮਾਨ ਖ਼ਾਨ ਨੇ ਅੱਜ ਆਪਣੀ ਫਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਵਿਚਲੀ ਆਪਣੀ ਝਲਕ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਨਾਂ ਪਹਿਲਾਂ ‘ਕਭੀ ਈਦ ਕਭੀ ਦੀਵਾਲੀ’ ਰੱਖਿਆ ਗਿਆ ਸੀ। ਇਸ ਫਿਲਮ ਦਾ ਨਿਰਦੇਸ਼ਨ ਫਰਹਾਦ ਸਾਮਜੀ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ‘ਹਾਊਸਫੁੱਲ 4’ ਤੇ ‘ਬੱਚਨ ਪਾਂਡੇ’ ਵਰਗੀਆਂ ਫਿਲਮਾਂ ਦੇ ਚੁੱਕਿਆ ਹੈ। ਸਲਮਾਨ ਖ਼ਾਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਛੋਟੀ ਜਿਹੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਲੱਦਾਖ ਵਿੱਚ ਮੋਟਰਸਾਈਕਲ ਚਲਾਉਂਦਾ ਦਿਖਾਈ ਦੇ ਰਿਹਾ ਹੈ। ਅਦਾਕਾਰ ਨੇ ਲੰਬੇ ਵਾਲ ਤੇ ਦਾੜ੍ਹੀ ਰੱਖੀ ਹੋਈ ਹੈ ਤੇ ਉਸ ਨੇ ਕਾਲੇ ਰੰਗ ਦਾ ਚਸ਼ਮਾ ਤੇ ਆਪਣਾ ਪਸੰਦੀਦਾ ਬਰੇਸਲੈੱਟ ਪਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਅਦਾਕਾਰ ਵੱਲੋਂ ਪਿਛਲੇ ਮਹੀਨੇ ਹਿੰਦੀ ਫਿਲਮ ਜਗਤ ਵਿੱਚ ਆਪਣੇ 34 ਸਾਲ ਪੂਰੇ ਹੋਣ ਦੀ ਖੁਸ਼ੀ ਸਾਂਝੀ ਕਰਦਿਆਂ ਇਸ ਫਿਲਮ ਦਾ ਐਲਾਨ ਕੀਤਾ ਸੀ। ਇਸ ਫਿਲਮ ਵਿੱਚ ਪੂਜਾ ਹੇਗੜੇ ਤੇ ਵੈਂਕਟੇਸ਼ ਡੱਗੂਬਾਤੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫਿਲਮ ਦਾ ਨਿਰਮਾਣ ਸਲਮਾਨ ਖ਼ਾਨ ਦੇ ਪ੍ਰੋਡਕਸ਼ਨ ਬੈਨਰ ਹੇਠ ਹੀ ਹੋਇਆ ਹੈ। ਇਸ ਤੋਂ ਇਲਾਵਾ ਅਦਾਕਾਰ ਕੈਟਰੀਨਾ ਕੈਫ਼ ਨਾਲ ‘ਟਾਈਗਰ-3’ ਵਿੱਚ ਤੇ ਸ਼ਾਹਰੁਖ ਖ਼ਾਨ ਦੀ ਫਿਲਮ ‘ਪਠਾਨ’ ਵਿੱਚ ਮਹਿਮਾਨ ਭੂਮਿਕਾ ਵਿੱਚ ਨਜ਼ਰ ਆਵੇਗਾ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -