12.4 C
Alba Iulia
Monday, April 29, 2024

ਫਿਲਮ ‘ਆਸ਼ਿਕੀ 3’ ਵਿੱਚ ਮੁੱਖ ਕਿਰਦਾਰ ਨਿਭਾਏਗਾ ਕਾਰਤਿਕ ਆਰੀਅਨ

Must Read


ਮੁੰਬਈ: ਬੌਲੀਵੁਡ ਅਦਾਕਾਰ ਕਾਰਤਿਕ ਆਰੀਅਨ ਅਨੁਰਾਗ ਬਾਸੂ ਦੇ ਨਿਰਦੇਸ਼ਨ ਹੇਠ ਤਿਆਰ ਹੋਣ ਵਾਲੀ ਫਿਲਮ ‘ਆਸ਼ਿਕੀ 3’ ਵਿਚ ਮੁੱਖ ਕਿਰਦਾਰ ਨਿਭਾਏਗਾ। ਕਾਰਤਿਕ ਨੇ ਕਿਹਾ,’ਜਦੋਂ ਮੈਂ ਵੱਡਾ ਹੋਇਆ ਤਾਂ ਮੈਂ ਫਿਲਮ ‘ਆਸ਼ਕੀ’ ਦੇਖੀ ਤੇ ਫਿਲਮ ‘ਆਸ਼ਕੀ’ ਦੀ ਤੀਜੀ ਕਿਸ਼ਤ ਵਾਲੀ ਫਿਲਮ ਵਿਚ ਕੰਮ ਕਰਨਾ ਸੁਫ਼ਨਾ ਸਾਕਾਰ ਹੋਣ ਵਾਲੀ ਗੱਲ ਹੈ। ਮੈਂ ਭੂਸ਼ਣ ਜੀ ਤੇ ਮੁਕੇਸ਼ ਜੀ ਦਾ ਧੰਨਵਾਦੀ ਹਾਂ।’ ਕਾਰਤਿਕ ਨੇ ਕਿਹਾ ਕਿ ਉਹ ਅਨੁਰਾਗ ਦਾ ਵੱਡਾ ਪ੍ਰਸ਼ੰਸਕ ਹੈ ਜਿਨ੍ਹਾਂ ਨੇ ਉਸ ਨੂੰ ਕੰਮ ਸਿਖਾਉਣ ਤੇ ਅਦਾਕਾਰੀ ਵਿਚ ਬਿਹਤਰੀ ਲਿਆਉਣ ਦੇ ਗੁਰ ਦੱਸੇ। ਦੱਸਣਾ ਬਣਦਾ ਹੈ ਕਿ ਫਿਲਮ ‘ਆਸ਼ਕੀ’ ਸਾਲ 1990 ਵਿੱਚ ਪ੍ਰਦਰਸ਼ਿਤ ਹੋਈ ਸੀ ਜਿਸ ਵਿਚ ਰਾਹੁਲ ਰਾਏ ਅਤੇ ਅਨੂ ਅਗਰਵਾਲ ਮੁੱਖ ਅਦਾਕਾਰ ਸਨ। ਇਸ ਫਿਲਮ ਦਾ ਅਗਲਾ ਹਿੱਸਾ ‘ਆਸ਼ਕੀ 2’ ਸੀ ਜਿਸ ਵਿਚ ਸ਼ਰਧਾ ਕਪੂਰ ਅਤੇ ਆਦਿਤਿਆ ਰਾਏ ਕਪੂਰ ਅਦਾਕਾਰ ਸਨ। ਇਹ ਫਿਲਮ ਸਾਲ 2013 ਵਿਚ ਹਿੱਟ ਰਹੀ ਸੀ। ਦੂਜੇ ਪਾਸੇ, ਭੂਸ਼ਣ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਫਿਲਮਾਂ ਦੀ ਕਹਾਣੀ ਅਤੇ ਸੰਗੀਤ ਨੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਪ੍ਰਭਾਵਿਤ ਕੀਤਾ ਹੈ, ਉਨ੍ਹਾਂ ਨੂੰ ਮੁੜ ਸੁਰਜੀਤ ਕਰਨ ਦਾ ਸਮਾਂ ਆ ਗਿਆ ਹੈ ਤੇ ਉਹ ਮੁਕੇਸ਼ ਦੇ ਸਹਿਯੋਗ ਨਾਲ ‘ਆਸ਼ਿਕੀ 3’ ਬਣਾਉਣ ਦਾ ਐਲਾਨ ਕਰਦੇ ਹਨ। ਉਨ੍ਹਾਂ ਕਾਰਤਿਕ ਆਰੀਅਨ ਨੂੰ ਮੁੱਖ ਅਦਾਕਾਰ ਵਜੋਂ ਲੈਣ ਦਾ ਐਲਾਨ ਕਰਦਿਆਂ ਉਸ ਦੀ ਅਦਾਕਾਰੀ ਦੀ ਰੱਜ ਕੇ ਸ਼ਲਾਘਾ ਕੀਤੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -