12.4 C
Alba Iulia
Saturday, May 25, 2024

‘ਸਰਬੋਤਮ ਮਾਂ ਪੁਰਸਕਾਰ’ ਮਿਲਣਾ ਮਾਣ ਵਾਲੀ ਗੱਲ: ਕਾਮਿਆ ਪੰਜਾਬੀ

Must Read


ਮੁੰਬਈ: ਇੱਕ ਮਾਂ ਲਈ ਇਸ ਨਾਲੋਂ ਵਧੀਆ ਗੱਲ ਕੀ ਹੋ ਸਕਦੀ ਹੈ, ਜਦੋਂ ਉਸ ਨੂੰ ਆਪਣੇ ਬੱਚਿਆਂ ਨੂੰ ਦਿੱਤੇ ਪਿਆਰ ਅਤੇ ਦੇਖਭਾਲ ਲਈ ‘ਸਰਬੋਤਮ ਮਾਂ’ ਦੇ ਐਵਾਰਡ ਨਾਲ ਸਨਮਾਨਿਆ ਜਾਵੇ। ਅਦਾਕਾਰਾ ਕਾਮਿਆ ਪੰਜਾਬੀ ਨੂੰ ਹਾਲ ਹੀ ਵਿੱਚ ‘ਸਰਬੋਤਮ ਮਾਂ’ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ‘ਬਨੂ ਮੈਂ ਤੇਰੀ ਦੁਲਹਨ’ ਵਿੱਚ ਸਿੰਧੂਰਾ ਦਾ ਕਿਰਦਾਰ ਨਿਭਾਉਣ ਵਾਲੀ ਕਾਮਿਆ ਪੰਜਾਬੀ ਇਸ ਵੇਲੇ ਲੜੀਵਾਰ ‘ਸੰਜੋਗ’ ਵਿੱਚ ਸੱਸ ਦੀ ਭੂਮਿਕਾ ਨਿਭਾ ਰਹੀ ਹੈ। ਕਾਮਿਆ ਦਾ ਕਹਿਣਾ ਹੈ ਕਿ ਉਸ ਵੱਲੋਂ ਨਿਭਾਏ ਨਕਾਰਾਤਮਕ ਕਿਰਦਾਰ ਨੂੰ ਲੋਕਾਂ ਨੇ ਇੰਨਾ ਯਾਦ ਰੱਖਿਆ ਹੈ ਕਿ ਹੁਣ ਵੀ ਕੁਝ ਲੋਕ ਜਦੋਂ ਉਸ ਨੂੰ ਮਿਲਦੇ ਹਨ ਤਾਂ ਉਸ ਨੂੰ ਸਿੰਧੂਰਾ ਕਹਿ ਕੇ ਬੁਲਾਉਂਦੇ ਹਨ। ਉਸ ਨੂੰ ਆਸ ਹੈ ਕਿ ਉਸ ਦੇ ਨਵੇਂ ਕਿਰਦਾਰ ਨੂੰ ਵੀ ਦਰਸ਼ਕ ਇਸੇ ਤਰ੍ਹਾਂ ਪਿਆਰ ਦੇਣਗੇ। ਪੁਰਸਕਾਰ ਸਬੰਧੀ ਗੱਲਬਾਤ ਕਰਦਿਆਂ ਕਾਮਿਆ ਨੇ ਕਿਹਾ ਕਿ ਧੀ ਆਰਾ ਸਾਹਮਣੇ ਇਹ ਪੁਰਸਕਾਰ ਹਾਸਲ ਕਰਨਾ ਉਸ ਲਈ ਬਹੁਤ ਹੀ ਖੁਸ਼ੀ ਵਾਲਾ ਪਲ ਸੀ। ਅਦਾਕਾਰਾ ਨੇ ਕਿਹਾ, ‘ਮੈਂ ਹੁਣ ਤੱਕ ਕਈ ਪੁਰਸਕਾਰ ਹਾਸਲ ਕੀਤੇ ਹਨ, ਪਰ ਇਹ ਪਹਿਲੀ ਵਾਰ ਹੈ, ਜਦੋਂ ਮੈਨੂੰ ‘ਸਰਬੋਤਮ ਮਾਂ’ ਦਾ ਪੁਰਸਕਾਰ ਮਿਲਿਆ ਹੈ ਤੇ ਇਹ ਅਹਿਸਾਸ ਬਹੁਤ ਹੀ ਕੀਮਤੀ ਹੈ। ਇਹ ਮੌਕਾ ਮੇਰੇ ਲਈ ਹੋਰ ਵੀ ਵਿਸ਼ੇਸ਼ ਸੀ, ਕਿਉਂਕਿ ਇਸ ਐਵਾਰਡ ਸਮਾਗਮ ਦੌਰਾਨ ਪਹਿਲੀ ਵਾਰ ਮੇਰੀ ਧੀ ਆਰਾ ਵੀ ਮੇਰੇ ਨਾਲ ਮੌਜੂਦ ਸੀ। ਇਹੀ ਕਾਰਨ ਹੈ ਕਿ ਇਹ ਪਲ ਮੇਰੇ ਲਈ ਬਹੁਤ ਖਾਸ ਹੈ।’ -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -