ਨਵੀਂ ਦਿੱਲੀ, 21 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਪਰਸਟਾਰ ਚਿਰੰਜੀਵੀ ਨੂੰ ਸਾਲ ਦੀ ਭਾਰਤੀ ਫਿਲਮ ਹਸਤੀ ਦਾ ਪੁਰਸਕਾਰ ਮਿਲਣ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚਿਰੰਜੀਵੀ ਵੱਲੋਂ ਨਿਭਾਈਆਂ ਗਈਆਂ ਵੱਖ ਵੱਖ ਭੂਮਿਕਾਵਾਂ ਅਤੇ ਉਨ੍ਹਾਂ ਦੇ ਵਧੀਆ ਸੁਭਾਅ ਕਾਰਨ ਹਰ ਪੀੜ੍ਹੀ ਦਾ ਫਿਲਮ ਪ੍ਰਸ਼ੰਸਕ ਉਨ੍ਹਾਂ ਦਾ ਦੀਵਾਨਾ ਹੈ। ਜ਼ਿਕਰਯੋਗ ਹੈ ਕਿ 53ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼ ਇੰਡੀਆ ‘ਚ ਐਤਵਾਰ ਨੂੰ ਚਿਰੰਜੀਵੀ ਨੂੰ ਸਾਲ ਦੀ ਭਾਰਤੀ ਫਿਲਮੀ ਹਸਤੀ ਦੇ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਚਿਰੰਜੀਵੀ ਨੇ ਆਪਣੇ ਚਾਰ ਦਹਾਕਿਆਂ ਤੋਂ ਵੱਧ ਦੇ ਕਰੀਅਰ ਦੌਰਾਨ 150 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਹਨ ਜਿਨ੍ਹਾਂ ‘ਚ ਤੇਲਗੂ, ਹਿੰਦੀ, ਤਾਮਿਲ ਅਤੇ ਕੰਨੜ ਫਿਲਮਾਂ ਸ਼ਾਮਲ ਹਨ। -ਪੀਟੀਆਈ