12.4 C
Alba Iulia
Saturday, May 4, 2024

ਅਰਜੁਨ ਕਪੂਰ ਤੇ ਤੱਬੂ ਦੀ ਫ਼ਿਲਮ ‘ਕੁੱਤੇ’ ਦਾ ਟਰੇਲਰ ਰਿਲੀਜ਼

Must Read


ਮੁੰਬਈ: ਫਿਲਮ ‘ਕੁੱਤੇ’ ਦਾ ਟਰੇਲਰ ਅੱਜ ਇਥੇ ਇਕ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਨਸੀਰੂਦੀਨ ਸ਼ਾਹ, ਅਰਜੁਨ ਕਪੂਰ, ਤੱਬੂ, ਕੋਂਕਣਾ ਸੇਨ ਸ਼ਰਮਾ, ਕੁਮੁਦ ਮਿਸ਼ਰਾ, ਰਾਧਿਕਾ ਮਦਾਨ ਅਤੇ ਸ਼ਰਦੁਲ ਭਾਰਦਵਾਜ ਮੌਜੂਦ ਸਨ। ਇਸ ਫਿਲਮ ਦੇ ਟਰੇਲਰ ਵਿਚ ਹਾਸੇ-ਮਜ਼ਾਕ, ਰੋਮਾਂਚ ਅਤੇ ਡਾਰਕ ਕਾਮੇਡੀ ਦੀ ਝਲਕ ਦੇਖਣ ਨੂੰ ਮਿਲਦੀ ਹੈ। ਤਿੰਨ ਮਿੰਟ ਦਾ ਟਰੇਲਰ ਫਿਲਮ ਬਾਰੇ ਬਹੁਤਾ ਕੁਝ ਨਹੀਂ ਦੱਸਦਾ ਪਰ ਇਹ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਦਾ ਜਾਪਦਾ ਹੈ। ਫਿਲਮ ਵਿੱਚ ਅਰਜੁਨ ਅਤੇ ਤੱਬੂ ਪੁਲੀਸ ਅਧਿਕਾਰੀ ਦਾ ਕਿਰਦਾਰ ਨਿਭਾ ਰਹੇ ਹਨ। ਇਸ ਫਿਲਮ ਦਾ ਟਰੇਲਰ 2009 ਵਿੱਚ ਸ਼ਾਹਿਦ ਕਪੂਰ ਦੀ ਫਿਲਮ ‘ਕਮੀਨੇ’ ਦੇ ਗੀਤ ‘ਧਨ ਤ ਨਾਨ’ ਦੀ ਯਾਦ ਦਿਵਾਉਂਦਾ ਹੈ।ਇਹ ਫਿਲਮ ਅਗਲੇ ਸਾਲ 13 ਜਨਵਰੀ ਨੂੰ ਰਿਲੀਜ਼ ਹੋਵੇਗੀ। ਫਿਲਮ ਦੀ ਅਦਾਕਾਰਾ ਤੱਬੂ ਨੇ ਆਖਿਆ ਕਿ ਉਹ ਫ਼ਿਲਮ ‘ਚ ਜੋ ਕਿਰਦਾਰ ਨਿਭਾ ਰਹੀ ਹੈ ਪਹਿਲਾਂ ਉਹ ਮਰਦ ਕਿਰਦਾਰ ਲਈ ਬਣਿਆ ਸੀ ਪਰ ਨਿਰਦੇਸ਼ਕ ਨੇ ਇਸ ਕਿਰਦਾਰ ਲਈ ਉਸ (ਤੱਬੂ) ਨੂੰ ਚੁਣ ਲਿਆ। ਅਰਜੁਨ ਕਪੂਰ ਨੇ ਕਿਹਾ ਕਿ ਇਸ ਫਿਲਮ ਦੇ ਗੀਤਾਂ ਦੇ ਬੋਲ ਉਘੇ ਗੀਤਕਾਰ ਗੁਲਜ਼ਾਰ ਨੇ ਲਿਖੇ ਹਨ। ਉਸ ਦੀ ਦਿਲੀ ਇੱਛਾ ਸੀ ਕਿ ਉਹ ਗੁਲਜ਼ਾਰ ਸਾਹਿਬ ਨਾਲ ਕੰਮ ਕਰੇ ਤੇ ਗੁਲਜ਼ਾਰ ਸਾਹਿਬ ਨਾਲ ਉਸ ਦੀ ਫਿਲਮ ਦਾ ਨਾਂ ਜੁੜਨ ਨਾਲ ਉਸ ਦਾ ਵਰ੍ਹਿਆਂ ਪੁਰਾਣਾ ਸੁਫ਼ਨਾ ਪੂਰਾ ਹੋ ਗਿਆ ਹੈ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -