12.4 C
Alba Iulia
Saturday, May 4, 2024

‘ਸਿਟਾਡਲ’ ਦੀ ਸ਼ੂਟਿੰਗ ਨਾਲ ਸ਼ੁਰੂ ਹੋਵੇਗਾ ਵਰੁਣ ਧਵਨ ਦਾ ਨਵਾਂ ਸਾਲ

Must Read


ਮੁੰਬਈ: ਬੌਲੀਵੁੱਡ ਅਦਾਕਾਰ ਵਰੁਣ ਧਵਨ ਨਵੇਂ ਸਾਲ ਦੀ ਸ਼ੁਰੂਆਤ ਵੈੱਬ ਸੀਰੀਜ਼ ‘ਸਿਟਾਡਲ’ ਦੇ ਭਾਰਤੀ ਸੰਸਕਰਨ ਦੀ ਸ਼ੂਟਿੰਗ ਨਾਲ ਸ਼ੁਰੂ ਕਰੇਗਾ ਹੈ। ਇਹ ਸੀਰੀਜ਼ ਫ਼ਿਲਮ ਨਿਰਮਾਤਾ ਰਾਜ ਅਤੇ ਡੀਕੇ ਵੱਲੋਂ ਬਣਾਈ ਜਾ ਰਹੀ ਹੈ ਅਤੇ ਇਸ ਨੂੰ ‘ਪ੍ਰਾਈਮ ਵੀਡੀਓ’ ਉੱਤੇ ਰਿਲੀਜ਼ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ‘ਸਿਟਾਡਲ’ ਅਸਲ ਸੀਰੀਜ਼ ਰੂਸੋ ਬ੍ਰਦਰਜ਼ ਦੀ ਬਹੁਤ ਵੱਡੇ ਬਜਟ ਵਾਲੀ ਸੀਰੀਜ਼ ਹੈ। ਇਸ ਸੀਰੀਜ਼ ਦੇ ਅਮਰੀਕੀ ਸੰਸਕਰਨ ਵਿੱਚ ਬੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਰਿਚਰਡ ਮੈਡੇਨ ਦਿਖਾਈ ਦੇਣਗੇ। ਵਰੁਣ ਧਵਨ ਨੇ ਆਖਿਆ,”ਮੈਨੂੰ ‘ਪ੍ਰਾਈਮ ਵੀਡੀਓ’ ਘਰ ਵਾਂਗ ਹੈ ਅਤੇ ਮੈਂ ਉਨ੍ਹਾਂ ਨਾਲ ਇਹ ਸਫ਼ਰ ਸ਼ੁਰੂ ਕਰਨ ਲਈ ਬਹੁਤ ਖੁਸ਼ ਹਾਂ। ਸਿਟਾਡਲ ਬਹੁਤ ਸ਼ਾਨਦਾਰ ਫਰਾਂਚਾਈਜ਼ੀ ਹੈ ਅਤੇ ਇਸ ਸੀਰੀਜ਼ ਦਾ ਹਿੱਸਾ ਹੋਣਾ ਮੇਰੇ ਕਰੀਅਰ ਦੀ ਬਹੁਤ ਵੱਡੀ ਪ੍ਰਾਪਤੀ ਹੈ। ਮੈਂ ਰਾਜ ਤੇ ਡੀਕੇ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹਾਂ ਅਤੇ ਮੈਂ ਇਸ ਪ੍ਰਾਜੈਕਟ ਦਾ ਹਿੱਸਾ ਹੋਣ ਕਰਕੇ ਬਹੁਤ ਖੁਸ਼ ਹਾਂ। ਮੈਂ ਇਸ ਦੀ ਸ਼ੂਟਿੰਗ ਸ਼ੁਰੂ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦਾ। ‘ਸਿਟਾਡਲ’ ਦੇ ਭਾਰਤੀ ਸੰਸਕਰਨ ਦੀ ਕਹਾਣੀ ਬਹੁਤ ਸ਼ਾਨਦਾਰ ਹੈ। ਜਦੋਂ ਤੁਹਾਡੇ ਕੋਲ ਰਾਜ ਤੇ ਡੀਕੇ ਵਰਗੇ ਨਿਰਮਾਤਾ ਹੋਣ ਤਾਂ ਉਦੋਂ ਕੰਮ ਕਰਨ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ। -ਏਐੱਨਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -