ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 6 ਫਰਵਰੀ
ਅਦਾਕਾਰਾ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਪ੍ਰੋਗਰਾਮ ਵਿੱਚ ਫੇਰਬਦਲ ਹੋਇਆ ਹੈ। ਦੋਵੇਂ ਜਣੇ ਹੁਣ 7 ਫਰਵਰੀ ਨੂੰ ‘ਫੇਰੇ’ ਲੈਣਗੇ।
ਜੇਕਰ ਸੂਤਰਾਂ ਦੇ ਮੰਨੀ ਜਾਵੇ ਤਾਂ ਅਦਾਕਾਰਾ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਵੱਲੋਂ ਪਹਿਲਾਂ ਦੇ 6 ਫਰਵਰੀ ਨੂੰ ਵਿਆਹ ਕਰਵਾਉਣ ਦਾ ਪ੍ਰੋਗਰਾਮ ਸੀ ਪਰ ਇਸ ਬਜਾਇ ਉਹ ਹੁਣ 7 ਫਰਵਰੀ ਨੂੰ ਆਪਣੇ ‘ਸੱਤ ਫੇਰੇ’ ਲੈਣਗੇ। ਹਾਲਾਂਕਿ ਇਸੇ ਦੌਰਾਨ ਜੈਸਲਮੇਰ ਨੇੜੇ ਸੂਰਿਆਗੜ੍ਹ ਦੇ ਇੱਕ ਹੋਟਲ ਵਿੱਚ ਦੋਵਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ।