ਮੁੰਬਈ: ਸ਼ਾਹਰੁਖ ਖਾਨ ਦੀ ‘ਪਠਾਨ’ ਨੇ ਇਤਿਹਾਸ ਸਿਰਜਦਿਆਂ ਵਿਸ਼ਵ ਭਰ ਵਿੱਚ 1000 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਪਹਿਲੀ ਹਿੰਦੀ ਫਿਲਮ ਬਣਨ ਦਾ ਮਾਣ ਹਾਸਲ ਕੀਤਾ ਹੈ। ਯਸ਼ ਰਾਜ ਫਿਲਮਜ਼ (ਵਾਈਆਰਐੱਫ) ਮੁਤਾਬਕ ਸਿਧਾਰਥ ਆਨੰਦ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਪਠਾਨ’ ਨੇ ਭਾਰਤ ‘ਚ ਚੌਥੇ ਸੋਮਵਾਰ 1.25 ਕਰੋੜ ਕਮਾਏ ਹਨ। ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ਵਿੱਚ ਫਿਲਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 1000 ਹਜ਼ਾਰ ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ‘ਪਠਾਨ’ ਵਿਸ਼ਵ ਭਰ ਵਿੱਚ ਸਭ ਤੋਂ ਵੱਧ ਕਮਾਈ ਕਰ ਕਰਨ ਵਾਲੀ ਪਹਿਲੀ ਹਿੰਦੀ ਫਿਲਮ ਬਣ ਗਈ ਹੈ। ਇਸ ਫਿਲਮ ਵਿੱਚ ਜੌਹਨ ਅਬਰਾਹਿਮ, ਦੀਪਿਕਾ ਪਾਦੂਕੋਨ, ਡਿੰਪਲ ਕਪਾੜੀਆ ਅਤੇ ਆਸ਼ੂਤੋਸ਼ ਰਾਣਾ ਮੁੱਖ ਭੂਮਿਕਾਵਾਂ ਵਿੱਚ ਹਨ। ਸਾਲ 2018 ‘ਚ ਆਈ ਫਿਲਮ ‘ਜ਼ੀਰੋ’ ਤੋਂ ਬਾਅਦ ਸ਼ਾਹਰੁਖ ਖਾਨ ਦੀ ਇਹ ਪਹਿਲੀ ਫਿਲਮ ਸੀ। ਨਿਰਮਾਤਾ ਅਦਿੱਤਿਆ ਚੋਪੜਾ ਦੀ ਇਹ ਚੌਥੀ ਜਾਸੂਸੀ ਫਿਲਮ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਲਮਾਨ ਖਾਨ ਨਾਲ ‘ਏਕ ਥਾ ਟਾਈਗਰ’ ਤੇ ‘ਟਾਈਗਰ ਜ਼ਿੰਦਾ ਹੈ’ ਅਤੇ ਰਿਤਿਕ ਰੌਸ਼ਨ ਨਾਲ ‘ਵਾਰ’ ਬਣਾਈ ਸੀ। -ਪੀਟੀਆਈ