12.4 C
Alba Iulia
Thursday, April 25, 2024

‘ਪੌਪ ਕੌਨ’ ਦੀ ਕਹਾਣੀ ਮੈਨੂੰ ਬਹੁਤ ਵਧੀਆ ਲੱਗੀ: ਕੁਨਾਲ ਖੇਮੂ

Must Read


ਮੁੰਬਈ: ਬੌਲੀਵੁੱਡ ਅਦਾਕਾਰ ਕੁਨਾਲ ਖੇਮੂ, ਨਿਰਦੇਸ਼ਕ ਫਰਹਾਦ ਸਾਮਜੀ ਦੇ ਕਾਮੇਡੀ ਸ਼ੋਅ ‘ਪੌਪ ਕੌਨ’ ਵਿੱਚ ਦਿਖਾਈ ਦੇਵੇਗਾ। ਫਰਹਾਦ ਨੂੰ ‘ਗੋਲਮਾਲ ਰਿਟਰਨਜ਼’, ‘ਹਾਊਸਫੁੱਲ-2 ਤੇ 3’ ਅਤੇ ‘ਗੋਲਮਾਲ ਅਗੇਨ’ ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਕੁਨਾਲ ਨੇ ਆਖਿਆ ਕਿ ਜਿਵੇਂ ਹੀ ਨਿਰਦੇਸ਼ਕ ਨੇ ਉਸ ਨੂੰ ਸ਼ੋਅ ਦੀ ਕਹਾਣੀ ਸੁਣਾਈ ਤਾਂ ਉਸ ਨੇ ਝੱਟ ਇਸ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ। ਕੁਨਾਲ ਨੇ ਟੀਵੀ ਸ਼ੋਅ ‘ਗੁਲ ਗੁਲਸ਼ਨ ਗੁਲਫਾਮ’ ਰਾਹੀਂ ਬਾਲ ਕਲਾਕਾਰ ਵਜੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਫਿਰ ਉਸ ਨੇ ਕਈ ਫਿਲਮਾਂ ਵਿੱਚ ਬਾਲ ਕਲਾਕਾਰ ਵਜੋਂ ਭੂਮਿਕਾ ਨਿਭਾਈ। ਸਾਲ 2005 ਵਿੱਚ ਉਹ ਫਿਲਮ ‘ਢੂੰਡਤੇ ਰਹਿ ਜਾਓਗੇ’ ਅਤੇ ‘ਕਲਯੁਗ’ ਵਿੱਚ ਮੁੱਖ ਭੂਮਿਕਾ ‘ਚ ਨਜ਼ਰ ਆਇਆ ਸੀ, ਜਿਸ ਦਾ ਨਿਰਦੇਸ਼ਨ ਮੋਹਿਤ ਸੂਰੀ ਨੇ ਕੀਤਾ ਸੀ। ਕੁਨਾਲ ਹੁਣ ਆਪਣੇ ਆਉਣ ਵਾਲੇ ਕਾਮੇਡੀ ਸ਼ੋਅ ‘ਪੌਪ ਕੌਨ’ ਦੀ ਰਿਲੀਜ਼ ਲਈ ਤਿਆਰੀ ਕਰ ਰਿਹਾ ਹੈ। ਉਸ ਨੇ ਆਖਿਆ, ”ਜਦੋਂ ਫਰਹਾਦ ਨੇ ਮੈਨੂੰ ਕਹਾਣੀ ਸੁਣਾਈ ਤਾਂ ਮੈਨੂੰ ਉਹ ਬਹੁਤ ਵਧੀਆ ਲੱਗੀ।” ਇਸ ਸ਼ੋਅ ਵਿੱਚ ਕੁਨਾਲ ਨਾਲ ਜੌਹਨੀ ਲੀਵਰ, ਰਾਜਪਾਲ ਯਾਦਵ, ਚੰਕੀ ਪਾਂਡੇ, ਸੌਰਭ ਸ਼ੁਕਲਾ, ਨੂਪੁਰ ਸੈਨਨ ਅਤੇ ਜੈਮੀ ਲੀਵਰ ਨਜ਼ਰ ਆਉਣਗੇ। ‘ਪੌਪ ਕੌਨ’ ਦੀ ਸਟਰੀਮਿੰਗ ਡਿਜ਼ਨੀ+ਹੌਟਸਟਾਰ ‘ਤੇ ਕੀਤੀ ਜਾਵੇਗੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -