12.4 C
Alba Iulia
Monday, April 29, 2024

ਕਪਿਲ ਸ਼ਰਮਾ ਤੇ ਨੰਦਿਤਾ ਦਾਸ ਦਰਬਾਰ ਸਾਹਿਬ ਨਤਮਸਤਕ

Must Read


ਅੰਮ੍ਰਿਤਸਰ: ਕਾਮੇਡੀ ਕਲਾਕਾਰ ਕਪਿਲ ਸ਼ਰਮਾ ਨੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਆਪਣੀ ਆਉਣ ਵਾਲੀ ਨਵੀਂ ਫਿਲਮ ਦੀ ਸਫਲਤਾ ਲਈ ਅਰਦਾਸ ਕੀਤੀ। ਉਨ੍ਹਾਂ ਨਾਲ ਫਿਲਮ ਦੀ ਨਿਰਦੇਸ਼ਕਾ ਨੰਦਿਤਾ ਦਾਸ ਅਤੇ ਸਹਾਇਕ ਅਦਾਕਾਰਾ ਸ਼ਹਾਨਾ ਮੌਜੂਦ ਸਨ। ਕਪਿਲ ਸ਼ਰਮਾ ਨੇ ਦੱਸਿਆ ਕਿ ਉਹ ਪੰਜਾਬ ਭਰ ਵਿਚ ਇਸ ਫ਼ਿਲਮ ਦੀ ਸਫਲਤਾ ਲਈ ਦੌਰਾ ਕਰ ਰਹੇ ਹਨ। ਫਿਲਮ ‘ਜ਼ਵੀਗਾਟੋ’ ਉੱਘੀ ਕਲਾਕਾਰ ਅਤੇ ਨਿਰਦੇਸ਼ਕਾ ਨੰਦਿਤਾ ਦਾਸ ਵਲੋਂ ਬਣਾਈ ਗਈ ਹੈ। ਕਪਿਲ ਨੇ ਕਿਹਾ ਕਿ ਉਸ ਨੂੰ ਨੰਦਿਤਾ ਦਾਸ ਤੋਂ ਬਹੁਤ ਕੁਝ ਨਵਾਂ ਸਿੱਖਣ ਦਾ ਮੌਕਾ ਮਿਲਿਆ ਹੈ। ਇਸ ਫ਼ਿਲਮ ਵਿਚ ਕਪਿਲ ਸ਼ਰਮਾ ਇਕ ਵੱਖਰੇ ਕਿਰਦਾਰ ਵਿਚ ਦਿਖਾਈ ਦੇਵੇਗਾ ਅਤੇ ਉਮੀਦ ਹੈ ਕਿ ਲੋਕ ਉਸ ਨੂੰ ਪਸੰਦ ਕਰਨਗੇ। ਇਸ ਦੌਰਾਨ ਕਪਿਲ ਸ਼ਰਮਾ ਨੂੰ ਰਸਤੇ ਵਿਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਜੀ ਆਇਆਂ ਕਿਹਾ ਅਤੇ ਸੈਲਫੀਆਂ ਵੀ ਲਈਆਂ। -ਟਨਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -