12.4 C
Alba Iulia
Tuesday, May 7, 2024

‘ਮਿਰਗ’ ਵਿੱਚ ਦਿਖਾਈ ਦੇਵੇਗਾ ਸਤੀਸ਼ ਕੌਸ਼ਿਕ

Must Read


ਮੁੰਬਈ: ਫਿਲਮ ‘ਮਿਰਗ’ ਵਿੱਚ ਮਰਹੂਮ ਅਦਾਕਾਰ ਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਵੀ ਦਿਖਾਈ ਦੇਵੇਗਾ। ਇਹ ਸਤੀਸ਼ ਕੌਸ਼ਿਕ ਦੀ ਆਖ਼ਰੀ ਫਿਲਮ ਹੈ, ਜਿਸ ਵਿੱਚ ਉਸ ਨੇ ਕੰਮ ਕੀਤਾ ਹੈ। ਇਸ ਫਿਲਮ ਵਿੱਚ ਰਾਜ ਬੱਬਰ, ਅਨੂਪ ਸੋਨੀ ਤੇ ਸ਼ਵੇਤਾਭ ਸਿੰਘ ਵੀ ਪ੍ਰਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਫਿਲਮ ‘ਮਿਰਗ’ ਹਿਮਾਚਲ ਪ੍ਰਦੇਸ਼ ਦੇ ਖੇਤਰ ਵਿੱਚ ਮਸ਼ਹੂਰ ਪਹਾੜੀ ਤੇਂਦੂਏ ਦੀ ਕਹਾਣੀ ‘ਤੇ ਆਧਾਰਿਤ ਹੈ। ਫਿਲਮ ਬਾਰੇ ਗੱਲ ਕਰਦਿਆਂ ਨਿਰਦੇਸ਼ਕ ਤਰੁਨ ਸ਼ਰਮਾ ਨੇ ਕਿਹਾ, ”ਮਿਰਗ’ ਤਿਆਰ ਕਰਨ ਵੇਲੇ ਮੇਰਾ ਮੁੱਖ ਉਦੇਸ਼ ਸੀ ਕਿ ਮੈਂ ਇੱਕ ਅਜਿਹੀ ਫਿਲਮ ਬਣਾਵਾਂ, ਜਿਸ ਵਿੱਚ ਦਰਸ਼ਕ ਖੁਭ ਜਾਣ ਤੇ ਫਿਲਮ ਵਿੱਚਲੀ ਕਹਾਣੀ ਨਾਲ ਤੁਰਦੇ ਹੋਏ ਇੱਕ ਵੱਖਰੇ ਸੰਸਾਰ ਦੀ ਸੈਰ ਕਰਨ। ਮੇਰੇ ਲਈ ਇਹੀ ਸਿਨੇਮਾ ਦਾ ਜਾਦੂ ਹੈ।’ ਤਰੁਨ ਨੇ ਕਿਹਾ, ‘ਮੈਂ ਖੁਸ਼ਨਸੀਬ ਹਾਂ ਕਿ ਮੈਨੂੰ ਆਪਣੀ ਪਹਿਲੀ ਫਿਲਮ ਵਿੱਚ ਰਾਜ ਬੱਬਰ, ਸਤੀਸ਼ ਕੌਸ਼ਿਕ ਤੇ ਅਨੂਪ ਸੋਨੀ ਵਰਗੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ।’ -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -