12.4 C
Alba Iulia
Friday, April 26, 2024

ਰਵੀ ਤੇਜਾ ਦੀ ‘ਰਾਵਣਾਸੁਰ’ 7 ਅਪਰੈਲ ਨੂੰ ਹੋਵੇਗੀ ਰਿਲੀਜ਼

Must Read


ਹੈਦਰਾਬਾਦ: ਟੌਲੀਵੁੱਡ ਦੇ ਉੱਘੇ ਅਦਾਕਾਰ ਰਵੀ ਤੇਜਾ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਕ੍ਰਾਈਮ ਐਕਸ਼ਨ ਥ੍ਰਿਲਰ ਫਿਲਮ ‘ਰਾਵਣਾਸੁਰ’ ਇਸ ਮਹੀਨੇ ਦੀ 7 ਤਰੀਕ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ। ਹੈਦਰਾਬਾਦ ਵਿੱਚ ਫਿਲਮ ਦੀ ਪ੍ਰੀ-ਰਿਲੀਜ਼ ਮੌਕੇ ਇੱਕ ਸਮਾਗਮ ਵੀ ਕੀਤਾ ਗਿਆ। ਇਸ ਮੌਕੇ ਫਿਲਮ ਬਾਰੇ ਗੱਲ ਕਰਦਿਆਂ ਰਵੀ ਤੇਜਾ ਨੇ ਕਿਹਾ, ‘ਅਸੀਂ ਸਾਰੇ ਹੀ ਇਸ ਫਿਲਮ ਬਾਰੇ ਬਹੁਤ ਹੀ ਉਤਸ਼ਾਹਿਤ ਹਾਂ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਇਹ ਫਿਲਮ ਦਰਸ਼ਕਾਂ ਦੇ ਮਨ ‘ਤੇ ਡੂੰਘੀ ਛਾਪ ਛੱਡੇਗੀ। ਇਸ ਫਿਲਮ ਦਾ ਵਿਚਾਰ ਅਤੇ ਇਸ ਦਾ ਡਿਜ਼ਾਈਨ ਸਹਿ ਨਿਰਮਾਤਾ ਅਭਿਸ਼ੇਕ ਨਾਮਾ ਦੇ ਹਨ, ਜੋ ਇੱਕ ਬਹੁਤ ਹੀ ਪਿਆਰਾ ਇਨਸਾਨ ਹੈ।’ ਅਦਾਕਾਰ ਨੇ ਕਿਹਾ, ‘ਮੈਂ ਚਾਹੁੰਦਾ ਹਾਂ ਕਿ ਇਹ ਫਿਲਮ ਸਾਡੇ ਦੋਵਾਂ ਲਈ ਸਫ਼ਲਤਾ ਦਾ ਇੱਕ ਮੀਲ ਪੱਥਰ ਸਾਬਤ ਹੋਵੇ। ਅਸੀਂ ਛੇਤੀ ਹੀ ਇੱਕ ਸਫ਼ਲ ਜੋੜੀ ਬਣ ਕੇ ਉਭਰਾਂਗੇ।’ ਰਵੀ ਤੇਜਾ ਨੇ ਕਿਹਾ, ‘ਸੁਧੀਰ ਵਰਮਾ ਮੇਰੇ ਪਸੰਦੀਦਾ ਨਿਦਰੇਸ਼ਕ ਹਨ। ਉਹ ਬਹੁਤ ਹੀ ਪਿਆਰੇ ਅਤੇ ਹਾਂ ਪੱਖੀ ਇਨਸਾਨ ਹਨ। ਮੈਂ ਚਾਹੁੰਦਾ ਹਾਂ ਕਿ ਸੁਧੀਰ ਇਸ ਫਿਲਮ ਰਾਹੀਂ ਆਪਣੇ ਜੀਵਨ ਦੇ ਅਗਲੇ ਪੜਾਅ ਵੱਲ ਵਧੇ।’ -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -