12.4 C
Alba Iulia
Sunday, May 5, 2024

ਜਬਰੀ ਫੋਟੋ ਖਿੱਚਣ ਤੇ ਪੈਸੇ ਮੰਗਣ ਤੋਂ ਖਿਝੀ ਪ੍ਰੀਤੀ ਜ਼ਿੰਟਾ

Must Read


ਮੁੰਬਈ: ਬੌਲੀਵੁਡ ਅਦਾਕਾਰਾ ਪ੍ਰੀਤੀ ਜ਼ਿੰਟਾ ਨਾਲ ਹਾਲ ਹੀ ਵਿੱਚ ਮੁੰਬਈ ‘ਚ ਦੋ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰੀਤੀ ਨੇ ਇੰਸਟਾਗ੍ਰਾਮ ‘ਤੇ ਲੰਬੀ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਇਕ ਔਰਤ ਉਸ ਦੀ ਧੀ ਜੀਆ ਨਾਲ ਤਸਵੀਰ ਲੈਣਾ ਚਾਹੁੰਦੀ ਸੀ ਪਰ ਅਦਾਕਾਰਾ ਨੇ ਉਸ ਨੂੰ ਨਿਮਰਤਾ ਨਾਲ ਨਾਂਹ ਕਰ ਦਿੱਤੀ। ਪ੍ਰੀਤੀ ਨੇ ਦੱਸਿਆ, ”ਮੇਰੇ ਨਾਂਹ ਕਹਿਣ ਮਗਰੋਂ ਉਸ ਔਰਤ ਨੇ ਅਚਾਨਕ ਮੇਰੀ ਧੀ ਨੂੰ ਜ਼ਬਰਦਸਤੀ ਆਪਣੇ ਕਲਾਵੇ ਵਿਚ ਲੈ ਲਿਆ ਅਤੇ ਚੁੰਮਣ ਲੱਗੀ। ਇਹ ਔਰਤ ਉਸ ਦੇ ਨਾਲ ਦੀ ਇਮਾਰਤ ਵਿੱਚ ਰਹਿੰਦੀ ਹੈ ਅਤੇ ਇਹ ਉਸ ਪਾਰਕ ਵਿੱਚ ਵੀ ਹੁੰਦੀ ਹੈ ਜਿੱਥੇ ਮੇਰੇ ਬੱਚੇ ਖੇਡਦੇ ਹਨ। ਜੇਕਰ ਮੈਂ ਅਦਾਕਾਰਾ ਨਾ ਹੁੰਦੀ ਤਾਂ ਮੈਂ ਸ਼ਾਇਦ ਬੁਰੀ ਤਰ੍ਹਾਂ ਪ੍ਰਤੀਕਿਰਿਆ ਦੇਣੀ ਸੀ ਪਰ ਮੈਂ ਉੱਥੇ ਕੋਈ ਹੰਗਾਮਾ ਕਰਨਾ ਨਹੀਂ ਚਾਹੁੰਦੀ ਸੀ।” ਉਸ ਨੇ ਦੂਜੀ ਘਟਨਾ ਦਾ ਵੇਰਵਾ ਦਿੰਦਿਆਂ ਕਿਹਾ, ‘ਮੈਂ ਹਵਾਈ ਅੱਡੇ ‘ਤੇ ਜਾ ਰਹੀ ਸੀ ਤੇ ਉਸ ਦਿਨ ਲੇਟ ਹੋ ਰਹੀ ਸੀ ਤਾਂ ਇਕ ਅਪਾਹਜ ਵਿਅਕਤੀ ਵ੍ਹੀਲ ਚੇਅਰ ‘ਤੇ ਆਇਆ ਤੇ ਪੈਸੇ ਮੰਗਣ ਲੱਗਾ। ਮੈਂ ਕਈ ਵਾਰ ਉਸ ਨੂੰ ਪੈਸੇ ਦਿੱਤੇ ਵੀ ਸਨ ਪਰ ਉਸ ਦਿਨ ਮੈਂ ਉਸ ਨੂੰ ਕਿਹਾ ਕਿ ਮੇਰੇ ਕੋਲ ਨਗਦੀ ਨਹੀਂ ਹੈ ਤੇ ਸਿਰਫ ਕ੍ਰੈਡਿਟ ਕਾਰਡ ਹਨ ਪਰ ਉਹ ਹਮਲਾਵਰ ਹੋਣ ਲੱਗਿਆ ਤੇ ਜਬਰੀ ਪੈਸੇ ਮੰਗਣ ਲੱਗਾ। ਜਦੋਂ ਉਹ ਅਪਾਹਜ ਵਿਅਕਤੀ ਮੇਰੀ ਕਾਰ ਦੇ ਪਿੱਛੇ ਆ ਰਿਹਾ ਸੀ ਤਾਂ ਕਿਸੇ ਨੇ ਮੇਰਾ ਵੀਡੀਓ ਬਣਾ ਲਿਆ ਜਿਸ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਸ਼ੁਰੂ ਹੋ ਗਈਆਂ ਪਰ ਆਮ ਲੋਕਾਂ ਨੂੰ ਸਿੱਕੇ ਦੇ ਦੂਜੇ ਪਾਸੇ ਦਾ ਪਤਾ ਨਹੀਂ ਸੀ ਕਿ ਉਸ ਦਿਨ ਅਸਲ ਵਿੱਚ ਕੀ ਹੋਇਆ ਸੀ।” ਉਸ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਨੂੰ ਇਹ ਅਹਿਸਾਸ ਹੋਵੇ ਕਿ ਮਸ਼ਹੂਰ ਹਸਤੀਆਂ ਵੀ ਪਹਿਲਾਂ ਇਨਸਾਨ ਹਨ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -