ਮੁੰਬਈ: ਬੌਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਅਤੇ ਐਨਟੀਆਰ ਜੂਨੀਅਰ, ਅਯਾਨ ਮੁਖਰਜੀ ਦੇ ਨਿਰਦੇਸ਼ਨ ਵਾਲੇ ‘ਵਾਰ’ ਦੇ ਦੂਜੇ ਭਾਗ ਦੀ ਸ਼ੂਟਿੰਗ ਸ਼ੁਰੂ ਕਰਨਗੇ। ਸੂਤਰਾਂ ਅਨੁਸਾਰ ‘ਵਾਰ 2’ ਵਿੱਚ ਰਿਤਿਕ ਰੌਸ਼ਨ ਅਤੇ ਐਨਟੀਆਰ ਜੂਨੀਅਰ ਆਪਣੀ ਕਲਾ ਦੇ ਜੌਹਰ ਦਿਖਾਉਣਗੇ। ਸੂਤਰਾਂ ਅਨੁਸਾਰ ਇਹ ਫਿਲਮ ਜਿਸ ਪੱਧਰ ਦੀ ਬਣਾਈ ਜਾਣੀ ਹੈ, ਉਸ ਤਰ੍ਹਾਂ ਦਾ ਕੰਮ ਭਾਰਤੀ ਸਿਨੇਮਾ ਵਿੱਚ ਪਹਿਲਾਂ ਨਹੀਂ ਹੋਇਆ। ਆਦਿਤਿਆ ਚੋਪੜਾ ਅਤੇ ਅਯਾਨ ਇਸ ਮਾਮਲੇ ਵਿੱਚ ਸਪਸ਼ਟ ਹਨ ਕਿ ਉਹ ਇਸ ਰਾਹੀਂ ਭਾਰਤ ਵਿੱਚ ਆਲਮੀ ਪੱਧਰ ਦੀ ਪ੍ਰੋਡਕਸ਼ਨ ਕਰ ਰਹੇ ਹਨ। ਸੂਤਰਾਂ ਅਨੁਸਾਰ ਇਸ ਫਿਲਮ ਦੇ ਪ੍ਰੀ-ਪ੍ਰੋਡਕਸ਼ਨ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਫਿਲਮ ਦੀ ਸ਼ੂਟਿੰਗ ਨਵੰਬਰ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ‘ਵਾਰ2’ ਦੀ ਪੂਰੇ ਭਾਰਤ ਵਿੱਚ ਚਰਚਾ ਹੈ, ਇਸ ਲਈ ਅਦਿੱਤਿਆ ਚੋਪੜਾ ਨੂੰ ਜ਼ੋਰ ਪਾਇਆ ਗਿਆ ਕਿ ਉਹ ਐਨਟੀਆਰ ਜੂਨੀਅਰ ਨੂੰ ਇਸ ਫਿਲਮ ਵਿੱਚ ਲੈਣ। ਯਸ਼ ਰਾਜ ਫਿਲਮਜ਼ (ਵਾਇਆਰਐਫ) ਦੀਆਂ ਜਾਸੂਸੀ ‘ਤੇ ਆਧਾਰਿਤ ਫਿਲਮਾਂ ਵੱਖਰੀ ਪਛਾਣ ਬਣਾ ਰਹੀਆਂ ਹਨ। ਇਨ੍ਹਾਂ ਫਿਲਮਾਂ ਰਾਹੀਂ ਭਾਰਤੀ ਦਰਸ਼ਕ ਸਿਨੇਮਾ ਵਿੱਚ ਇੱਕ ਵੱਡੇ ਈਵੈਂਟ ਦਾ ਆਨੰਦ ਲੈਂਦੇ ਹਨ। ਇਸ ਤੋਂ ਪਹਿਲਾਂ ਟਾਈਗਰ ਸ਼ਰੌਫ ਦੀ ‘ਵਾਰ’ ਸਾਲ 2019 ਵਿੱਚ ਰਿਲੀਜ਼ ਕੀਤੀ ਗਈ ਸੀ। ਇਸ ਦਾ ਨਿਰਦੇਸ਼ਨ ‘ਪਠਾਨ’ ਫਿਲਮ ਦੇ ਨਿਰਦੇਸ਼ਕ ਸਿਧਾਰਥ ਆਨੰਦ ਨੇ ਕੀਤਾ ਸੀ। -ਆਈਏਐਨਐਸ