12.4 C
Alba Iulia
Monday, April 29, 2024

ਸਨਾ ਖਾਨ ਨੇ ਵਾਇਰਲ ਵੀਡੀਓ ਬਾਰੇ ਦਿੱਤਾ ਸਪਸ਼ਟੀਕਰਨ

Must Read


ਮੁੰਬਈ: ਬਾਬਾ ਸਿੱਦੀਕੀ ਵਲੋਂ ਹਾਲ ਹੀ ਵਿਚ ਇਫ਼ਤਾਰ ਪਾਰਟੀ ਦਿੱਤੀ ਗਈ ਸੀ ਜਿਸ ਵਿਚ ਸਲਮਾਨ ਖਾਨ ਸਮੇਤ ਬੌਲੀਵੁੱਡ ਦੀਆਂ ਉੱਘੀਆਂ ਹਸਤੀਆਂ ਸ਼ਾਮਲ ਹੋਈਆਂ ਸਨ। ਇਸ ਪਾਰਟੀ ਵਿੱਚ ਸ਼ਾਮਲ ਹੋਈ ਸਾਬਕਾ ਅਦਾਕਾਰਾ ਸਨਾ ਖਾਨ ਦੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਉਸ ਦਾ ਪਤੀ ਮੁਫ਼ਤੀ ਅਨਸ ਉਸ ਨੂੰ ਤੇਜ਼ੀ ਨਾਲ ਖਿੱਚ ਕੇ ਲਿਜਾਂਦਾ ਹੋਈ ਦਿਖਾਈ ਦਿੰਦਾ ਹੈ ਤੇ ਸਨਾ ਕੋਲੋਂ ਤੇਜ਼ ਤੁਰਿਆ ਵੀ ਨਹੀਂ ਜਾ ਰਿਹਾ ਕਿਉਂ ਉਹ ਗਰਭਵਤੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ‘ਤੇੇ ਉਸ ਦੇ ਪ੍ਰਸ਼ੰਸਕਾਂ ਨੇ ਸਨਾ ਦੇ ਪਤੀ ‘ਤੇ ਗੁੱਸਾ ਜ਼ਾਹਰ ਕੀਤਾ ਹੈ ਪਰ ਸਨਾ ਨੇ ਸਪਸ਼ਟ ਕੀਤਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੋਈ। ਇਫਤਾਰ ਪਾਰਟੀ ਦੌਰਾਨ ਉਨ੍ਹਾਂ ਦਾ ਆਪਣੇ ਡਰਾਈਵਰ ਨਾਲ ਸੰਪਰਕ ਟੁੱਟ ਗਿਆ ਸੀ ਤੇ ਅਨਸ ਉਸ ਨੂੰ ਇਸ ਕਰ ਕੇ ਤੇਜ਼ੀ ਨਾਲ ਲਿਜਾ ਰਿਹਾ ਸੀ ਕਿਉਂਕਿ ਉਸ ਦੀ ਤਬੀਅਤ ਖਰਾਬ ਹੋ ਗਈ ਸੀ ਤੇ ਉਸ ਦਾ ਪਤੀ ਉਸ ਨੂੰ ਖੁੱਲ੍ਹੀ ਥਾਂ ਵਿਚ ਪਾਣੀ ਪਿਲਾਉਣ ਲਈ ਲੈ ਕੇ ਗਿਆ ਸੀ। ਇਸ ਤੋਂ ਪਹਿਲਾਂ ਸਨਾ ਵਾਇਰਲ ਹੋਈ ਵੀਡੀਓ ਵਿਚ ਕਹਿ ਰਹੀ ਸੀ, ‘ਮੈਂ ਬਹੁਤ ਥੱਕ ਗਈ ਹਾਂ ਅਤੇ ਅੱਗੇ ਤੁਰ ਨਹੀਂ ਸਕਦੀ।’ ਦੱਸਣਾ ਬਣਦਾ ਹੈ ਕਿ ਸਾਲ 2020 ਵਿੱਚ ਸਨਾ ਨੇ ਗੁਜਰਾਤ ਦੇ ਕਾਰੋਬਾਰੀ ਅਨਸ ਨਾਲ ਵਿਆਹ ਕਰਵਾ ਲਿਆ ਸੀ ਅਤੇ ਇਸ ਸਾਲ ਮਾਰਚ ਵਿੱਚ ਉਸ ਨੇ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। -ਆਈਏਐੱਨਐੱਸ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -