12.4 C
Alba Iulia
Saturday, April 27, 2024

ਅਮਿਤਾਭ ਬੱਚਨ ਵੱਲੋਂ ਮਦਦ ਲਈ ਅਣਜਾਣ ਬੰਦੇ ਦਾ ਧੰਨਵਾਦ

Must Read


ਮੁੰਬਈ: ਸੁਪਰਸਟਾਰ ਅਮਿਤਾਭ ਬੱਚਨ ਨੇ ਆਵਾਜਾਈ ਜਾਮ ਵਿੱਚੋਂ ਨਿਕਲਣ ਅਤੇ ਸ਼ੂਟਿੰਗ ‘ਤੇ ਸਮੇਂ ਸਿਰ ਪਹੁੰਚਾਉਣ ਵਾਲੇ ਇੱਕ ਅਣਜਾਣ ਵਿਅਕਤੀ ਦਾ ਧੰਨਵਾਦ ਕੀਤਾ ਹੈ। ਅਮਿਤਾਭ (80) ਨੇ ਇੰਸਟਾਗ੍ਰਾਮ ‘ਤੇ ਮੋਟਰਸਾਈਕਲ ਚਾਲਕ ਨਾਲ ਐਤਵਾਰ ਰਾਤ ਨੂੰ ਇੱਕ ਤਸਵੀਰ ਸਾਂਝੀ ਕੀਤੀ ਹੈ। ਉਸ ਨੇ ਇਸ ਤਸਵੀਰ ਨਾਲ ਲਿਖਿਆ, ”ਮੈਨੂੰ ਮੋਟਰਸਾਈਕਲ ‘ਤੇ ਬਿਠਾਉਣ ਲਈ ਮਿਹਰਬਾਨੀ ਦੋਸਤ, ਤੁਹਾਨੂੰ ਨਹੀਂ ਪਤਾ ਪਰ ਤੁਹਾਡੀ ਵਜ੍ਹਾ ਕਰ ਕੇ ਮੈਂ ਸ਼ੂਟਿੰਗ ‘ਤੇ ਸਮੇਂ ਸਿਰ ਪੁੱਜ ਸਕਿਆ। ਜਾਮ ਤੋਂ ਬਚਾਉਣ ਲਈ ਧੰਨਵਾਦ।” ਇਸ ਤਸਵੀਰ ਵਿੱਚ ਅਮਿਤਾਭ ਇੱਕ ਮੋਟਰਸਾਈਕਲ ਦੇ ਪਿੱਛੇ ਬੈਠੇ ਨਜ਼ਰ ਆ ਰਹੇ ਹਨ। ਫਿਲਮ ਸਨਅਤ ਦੇ ਕਈ ਲੋਕਾਂ ਨੇ ਅਮਿਤਾਭ ਦੀ ਮੋਟਰਸਾਈਕਲ ਚਾਲਕ ਨਾਲ ਬੈਠ ਕੇ ਜਾਣ ਦੀ ਸ਼ਲਾਘਾ ਕੀਤੀ ਹੈ। ਦੂਜੇ ਪਾਸੇ, ਕੁਝ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਇਹ ਸਵਾਲ ਖੜ੍ਹਾ ਕੀਤਾ ਕਿ ਮੋਟਰਸਾਈਕਲ ਚਾਲਕ ਅਤੇ ਅਮਿਤਾਭ ਬੱਚਨ, ਦੋਵਾਂ ਨੇ ਹੈਲਮੇਟ ਕਿਉਂ ਨਹੀਂ ਪਾਇਆ। ਇਕ ਵਿਅਕਤੀ ਨੇ ਲਿਖਿਆ ਹੈ,”ਹੈਲਮੇਟ ਕਿੱਥੇ ਹੈ ਸਰ।” ਅਮਿਤਾਭ ਬੱਚਨ ਇਨ੍ਹੀਂ ਦਿਨੀਂ ਫਿਲਮ ‘ਸੈਕਸ਼ਨ-84’ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਸ ਫਿਲਮ ਦਾ ਨਿਰਦੇਸ਼ਨ ਰਿਭੂ ਦਾਸਗੁਪਤਾ ਕਰ ਰਹੇ ਹਨ। -ਪੀਟੀਆਈ



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -